|
ਇੱਕ ਕੰਪਿਊਟਰ ਇੱਕ ਜੰਤਰ ਜਾਂ ਮਸ਼ੀਨ ਹੈ, ਜੋ ਕਿ ਜਾਣਕਾਰੀ ਉੱਤੇ ਇੱਕ ਪਰੋਗਰਾਮ — ਹਦਾਇਤਾਂ ਦੀ ਇੱਕ ਤਿਆਰ ਸੂਚੀ; ਦੇ ਤਹਿਤ ਕਾਰਵਾਈ ਅਧੀਨ ਕਰਦਾ ਹੈ। ਕਾਰਵਾਈ ਅਧੀਨ ਆਉਣ ਵਾਲੀ ਜਾਣਕਾਰੀ ਅੰਕ, ਪਾਠ, ਤਸਵੀਰਾਂ, ਧੁਨੀ ਸਮੇਤ ਕਈ ਹੋਰ ਕਿਸਮਾਂ ਦੀ ਹੋ ਸਕਦੀ ਹੈ।
ਕੰਪਿਊਟਰ ਬਹੁਤ ਹੀ ਜਿਆਦਾ ਬਹੁਮੁਖੀ ਹੈ। ਅਸਲ ਵਿੱਚ ਇਹ ਵਿਆਪਕ ਜਾਣਕਾਰੀ ਉੱਤੇ ਕਾਰਵਾਈ ਕਰਨ ਵਾਲੀਆਂ ਮਸ਼ੀਨਾਂ ਹਨ। ਚਰਚ-ਟਰਨਿੰਗ ਸਿਧਾਂਤ Church-Turing thesis ਦੇ ਅਨੁਸਾਰ, ਇੱਕ ਕੰਪਿਊਟਰ ਕੁਝ ਮੁੱਢਲੀਆਂ ਸਮੱਰਥਾ ਨਾਲ (ਤਕਨੀਕੀ ਸਬਦਾਂ ਵਿੱਚ, ਇੱਕ ਵਿਆਪਕ ਟਰਨਿੰਗ ਮਸ਼ੀਨ ਦੇ ਬਰਾਬਰ ਕੰਮ ਕਰਨ ਵਾਲੀ ਮਸ਼ੀਨ ਦੀ ਸਮੱਰਥਾ) ਇੱਕ ਸਿਧਾਂਤ ਹੈ, ਜੋ ਕਿ ਕੋਈ ਹੋਰ ਕੰਪਿਊਟਰ ਵੀ ਕਰ ਸਕਦਾ ਹੈ, ਜੋ ਕਿ ਇੱਕ ਨਿੱਜੀ ਡਿਜ਼ੀਟਲ ਸਹਾਇਕ ਤੋਂ ਲੈਕੇ ਸੁਪਰ ਕੰਪਿਊਟਰ ਹੋ ਸਕਦਾ ਹੈ। ਇਸਕਰਕੇ, ਇਕੋ ਕੰਪਿਊਟਰ ਡਿਜ਼ਾਇਨ ਹੀ ਆਮ ਕੰਪਨੀ ਦੀ ਤਨਖਾਹ ਬਿੱਲ ਤਿਆਰ ਕਰਨ ਤੋਂ ਲੈਕੇ ਉਦਯੋਗਾਂ ਨੂੰ ਕੰਟਰੋਲ ਕਰਨ ਦੇ ਯੋਗ ਹੈ। ਆਧੁਨਿਕ ਇਲੈਕਟਰੋਨਿਕ ਕੰਪਿਊਟਰਾਂ ਨੇ ਪੁਰਾਣੇ ਡਿਜ਼ਾਇਨਾਂ ਦੇ ਮੁਤਾਬਕੇ ਗਤੀ ਅਤੇ ਜਾਣਕਾਰੀ ਉੱਤੇ ਕੰਮ ਕਰਨ ਦੀ ਸਮੱਰਥਾ ਵਿੱਚ ਵੱਡਾ ਇਨਕਲਾਬ ਲੈ ਆਂਦਾ ਹੈ। ਇਸ ਸਮੇਂ ਮੂਰੇ ਦਾ ਨਿਯਮ ਪਰਭਾਵੀ ਰਿਹਾ ਹੈ।
ਕੰਪਿਊਟਰ ਅੱਜਕਲ੍ਹ ਕਈ ਭੌਤਿਕ ਰੂਪਾਂ ਵਿੱਚ ਉਪਲੱਬਧ ਹਨ। ਅਸਲੀ ਕੰਪਿਊਟਰ ਇੱਕ ਵੱਡੇ ਕਮਰੇ ਜਿੰਨੇ ਵੱਡੇ ਸਨ, ਅਤੇ ਏਦਾਂ ਦੇ ਵੱਡੇ ਕੰਪਿਊਟਰ ਹਾਲੇ ਵੀ ਵਿਗਿਆਨ ਗਣਨਾ ਕਰਨ ਲਈ ਮੌਜੂਦ ਹਨ, ਜਿੰਨਾਂ ਨੂੰ ਸੁਪਰ ਕੰਪਿਊਟਰ ਕਿਹਾ ਜਾਦਾ ਹੈ ਅਤੇ ਵੱਡੀਆਂ ਕੰਪਨੀਆਂ ਵਲੋਂ ਸੰਚਾਰ ਕਿਰਿਆ ਲਈ ਬਹੁਤ ਹੀ ਵੱਡੇ ਕੰਪਿਊਟਰਾਂ ਦੀ ਲੋੜ ਰਹਿੰਦੀ ਹੈ, ਜਿੰਨਾਂ ਨੂੰ ਮੇਨਫਰੇਮ ਕਹਿੰਦੇ ਹਨ। ਛੋਟੇ ਕੰਪਿਊਟਰ, ਜਿੰਨਾਂ ਦੀ ਵਰਤੋਂ ਨਿੱਜੀ ਕੰਮਾਂ ਲਈ ਕੀਤੀ ਜਾਦੀ ਹੈ, ਨੂੰ ਪਰਸਨਲ ਕੰਪਿਊਟਰ ਜਾਂ ਪੀਸੀ ਕਹਿੰਦੇ ਹਨ, ਅਤੇ ਇਹਨਾਂ ਦਾ ਹੀ ਨੇੜਲਾ ਰੂਪ ਹਨ, ਲੈਪਟਾਪ ਜਾਂ ਨੋਟਬੁੱਕ ਕੰਪਿਊਟਰ ਕਹਿੰਦੇ ਹਨ। ਪਰ, ਅੱਜਕਲ੍ਹ ਆਮ ਪਰਚੱਲਤ ਕੰਪਿਊਟਰ ਦੀ ਕਿਸਮ ਇਮਬੈੱਡ ਕੰਪਿਊਟਰ, ਛੋਟੇ ਕੰਪਿਊਟਰ, ਜਿੰਨਾਂ ਨੂੰ ਹੋਰ ਜੰਤਰਾਂ ਨੂੰ ਕੰਟਰੋਲ ਕਰਨ ਲਈ ਵਰਤਿਆ ਜਾਦਾ ਹੈ। ਲੜਾਕੂ ਹਵਾਈ ਜਹਾਜ਼ ਵਰਗੀਆਂ ਮਸ਼ੀਨਾਂ ਤੋਂ ਲੈਕੇ ਡਿਜ਼ੀਟਲ ਕੰਪਿਊਟਰਾਂ ਨੂੰ ਇਮਬੈੱਡ ਕੰਪਿਊਟਰਾਂ ਨਾਲ ਹੀ ਕੰਟਰੋਲ ਕੀਤਾ ਜਾਦਾ ਹੈ।
|